ਇਸ ਸਫ਼ੇ ’ਤੇ
ਨਿਊਜ਼ੀਲੈਂਡ ਵਿੱਚ ਨਸਲੀ ਭਾਈਚਾਰਿਆਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਨੂੰ ਸਹਿਨ ਕਰਨ ਦੀ ਲੋੜ ਨਹੀਂ ਹੈ। ਤੁਸੀਂ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰ ਸਕਦੇ ਹੋ।
ਆਪਾਤਕਾਲ ਵਿੱਚ
ਜੇਕਰ ਇਹ ਹੁਣੇ ਹੋ ਰਿਹਾ ਹੈ, ਤਾਂ 111 ਉੱਤੇ ਕਾਲ ਕਰੋ ਅਤੇ ਪੁਲਿਸ ਦੀ ਮੰਗ ਕਰੋ।
ਜੇਕਰ ਤੁਸੀਂ ਗੱਲ ਨਹੀਂ ਕਰ ਸਕਦੇ ਹੋ ਅਤੇ ਤੁਸੀਂ ਸੈਲ ਫ਼ੋਨ ਉੱਤੇ ਹੋ, ਤਾਂ ਚੁੱਪ ਰਹੋ ਅਤੇ 'ਪ੍ਰੈਸ 55' ਪ੍ਰੋਂਪਟ ਸੁਣੋ।
ਜੇਕਰ ਤੁਸੀਂ ਗੱਲ ਨਹੀਂ ਕਰ ਸਕਦੇ ਅਤੇ ਤੁਸੀਂ ਲੈਂਡਲਾਈਨ ਫ਼ੋਨ ਉੱਤੇ ਹੋ, ਤਾਂ ਚੁੱਪ ਰਹੋ ਅਤੇ ਓਪਰੇਟਰ ਦੀ ਗੱਲ ਸੁਣੋ ਜੋ ਤੁਹਾਨੂੰ ਸਹਾਇਤਾ ਲਈ ਕੋਈ ਵੀ ਬਟਨ ਦਬਾਉਣ ਲਈ ਕਹੇਗਾ।
ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਿਵੇਂ ਕਰਨੀ ਹੈ
ਅਸੀਂ ਸਾਰੇ NZSIS ਜਾਂ ਪੁਲਿਸ ਨੂੰ ਰਿਪੋਰਟ ਕਰਕੇ ਨਿਊਜ਼ੀਲੈਂਡ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜੋ ਵੀ ਤਰੀਕਾ ਚੁਣਦੇ ਹੋ, ਉਹ ਇਹ ਯਕੀਨੀ ਬਣਾਉਣਗੇ ਕਿ ਤੁਹਾਡੀ ਜਾਣਕਾਰੀ ਸਹੀ ਥਾਂ ਉੱਤੇ ਪਹੁੰਚੇ।
NZSIS ਨੂੰ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰੋ
ਤੁਸੀਂ NZSIS ਵੈੱਬਸਾਈਟ ਉੱਤੇ ਸੁਰੱਖਿਅਤ ਔਨਲਾਈਨ ਫਾਰਮ ਦੀ ਵਰਤੋਂ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰ ਸਕਦੇ ਹੋ।
ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਵਿਅਕਤੀਗਤ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ, ਫ਼ੋਨ ਨੰਬਰ, ਜਾਂ ਸੰਪਰਕ ਵੇਰਵੇ ਦੇਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਭਾਸ਼ਾ ਵਿੱਚ ਵੀ ਫਾਰਮ ਭਰ ਸਕਦੇ ਹੋ।
ਜੇਕਰ ਤੁਸੀਂ NZSIS ਵਿਖੇ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ +64 4 472 6170 ਜਾਂ 0800 747 224 ਉੱਤੇ ਕਾਲ ਕਰ ਸਕਦੇ ਹੋ।
ਜਦੋਂ NZSIS ਤੁਹਾਡੀ ਰਿਪੋਰਟ ਦੇਖਦਾ ਹੈ, ਤਾਂ ਉਹ ਇਸਦੀ ਜਾਂਚ ਕਰਨਗੇ। ਜੇਕਰ ਤੁਸੀਂ ਆਪਣੇ ਸੰਪਰਕ ਵੇਰਵੇ ਛੱਡਦੇ ਹੋ, ਤਾਂ NZSIS ਸਿਰਫ਼ ਤੁਹਾਡੇ ਨਾਲ ਸੰਪਰਕ ਸਿਰਫ਼ ਉਦੋਂ ਕਰੇਗਾ ਜੇਕਰ ਉਹਨਾਂ ਨੂੰ ਹੋਰ ਜਾਣਕਾਰੀ ਦੀ ਲੋੜ ਹੈ। ਜੇਕਰ NZSIS ਤੁਹਾਡੇ ਨਾਲ ਸੰਪਰਕ ਨਹੀਂ ਕਰਦਾ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਤੁਹਾਡੀ ਰਿਪੋਰਟ ਨੂੰ ਨਜ਼ਰਅੰਦਾਜ ਕਰ ਦਿੱਤਾ ਹੈ।
ਪੁਲਿਸ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰੋ
ਜੇਕਰ ਇਹ ਆਪਾਤਕਾਲ ਨਹੀਂ ਹੈ, ਤਾਂ ਤੁਸੀਂ ਪੁਲਿਸ ਨਾਲ ਸੰਪਰਕ ਕਰ ਸਕਦੇ ਹੋ:
- 105 ਔਨਲਾਈਨ ਫਾਰਮ ਦੀਵਰਤੋਂ ਕਰਦੇ ਹੋਏ
- ਕਿਸੇ ਵੀ ਮੋਬਾਈਲ ਜਾਂ ਲੈਂਡਲਾਈਨ ਤੋਂ 105 ਉੱਤੇ ਕਾਲ ਕਰਦੇ ਹੋਏ, ਇਹ ਸੇਵਾ ਮੁਫ਼ਤ ਹੈ ਅਤੇ 24/7 ਦੇਸ਼ ਭਰ ਵਿੱਚ ਉਪਲਬਧ ਹੈ।
105 ਫਾਰਮ ਪੁਲਿਸ ਨੂੰ ਤੁਹਾਡੀ ਰਿਪੋਰਟ ਉੱਤੇ ਕਾਰਵਾਈ ਕਰਨ ਅਤੇ ਤੁਹਾਡੇ ਨਾਲ ਫਾਲੋ-ਅੱਪ ਕਰਨ ਵਿੱਚ ਮਦਦ ਕਰਨ ਲਈ ਤੁਹਾਡੀ ਕੁਝ ਵਿਅਕਤੀਗਤ ਜਾਣਕਾਰੀ ਮੰਗਦਾ ਹੈ। ਪੁਲਿਸ ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਮਨਜ਼ੂਰਸ਼ੁਦਾ ਉਦੇਸ਼ਾਂ ਲਈ ਕਰਦੀ ਹੈ।